ਚੰਡੀਗੜ੍ਹ — ਕਈ ਵਾਰ ਬਿਨ੍ਹਾਂ ਕੁਝ ਖਾਉਣ 'ਤੇ ਹੀ ਪੇਟ ਫੁੱਲ ਜਾਂਦਾ ਹੈ। ਲੋਕਾਂ ਨੂੰ ਪੇਟ 'ਚ ਅਚਾਨਕ ਭਾਰਾਪਨ ਮਹਿਸੂਸ ਹੁੰਦਾ ਹੈ ਅਤੇ ਡਕਾਰ ਆਉਣ ਲੱਗ ਜਾਂਦੇ ਹਨ। ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਪੇਟ ਗੁਬਾਰੇ ਦੀ ਤਰ੍ਹਾਂ ਫੁੱਲ ਗਿਆ ਹੋਵੇ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਜਾਣੋ ਇਸ ਦਾ ਹੱਲ।
ਪੇਟ ਫੁੱਲਣ ਦੇ ਕਾਰਣ
1. ਜੇਕਰ ਤੁਹਾਨੂੰ ਜਲਦੀ-ਜਲਦੀ ਭੋਜਨ ਖਾਣ ਦੀ ਆਦਤ ਹੈ ਤਾਂ ਇਸ ਕਾਰਣ ਵੀ ਪੇਟ ਫੁੱਲਣ ਦੀ ਸ਼ਿਕਾਇਤ ਹੋ ਸਕਦੀ ਹੈ। ਭੋਜਨ ਹੋਲੀ-ਹੋਲੀ ਚਬਾ ਕੇ ਖਾਣਾ ਚਾਹੀਦਾ ਹੈ।
2. ਬੁਹਤ ਜ਼ਿਆਦਾ ਚੁਇੰਗਮ ਖਾਣ ਨਾਲ ਵੀ ਹਵਾ ਮੂੰਹ ਦੇ ਰਸਤੇ ਪੇਟ 'ਚ ਹਵਾ ਭਰ ਜਾਂਦੀ ਹੈ। ਜਿਸ ਕਰਕੇ ਪੇਟ 'ਚ ਭਾਰਾਪਨ ਰਹਿੰਦਾ ਹੈ।
3. ਸਿਗਰੇਟ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਇਸ ਦੀ ਵਰਤੋਂ ਨਾਲ ਵੀ ਪੇਟ ਫੁੱਲ ਜਾਂਦਾ ਹੈ। ਇਸ ਨੂੰ ਜਲਦੀ ਤੋਂ ਜਲਦੀ ਛੱਡ ਦੇਣਾ ਚਾਹੀਦਾ ਹੈ।
4. ਕਈ ਲੋਕਾਂ ਨੂੰ ਗਲਤ ਆਦਤਾਂ ਕਰਕੇ ਜਾਂ ਟੈਂਸ਼ਨ ਲੈਣ ਦੀ ਆਦਤ ਨਾਲ ਵੀ ਪੇਟ ਫੁੱਲ ਜਾਂਦਾ ਹੈ। ਇਸ ਤਰ੍ਹਾਂ ਦੀ ਪੇਰਸ਼ਾਨੀ ਤੋਂ ਬਚਣ ਲਈ ਭੋਜਨ ਦਾ ਸਮੇਂ ਸਿਰ ਅਤੇ ਪੌਸ਼ਟਿਕ ਹੌਣਾ ਬਹੁਤ ਜ਼ਰੂਰੀ ਹੈ।
ਇਸ ਤੋਂ ਬਚਣ ਲਈ :
1. ਪੇਟ ਨੂੰ ਸਿੱਧਾ ਅਤੇ ਸਪਾਟ ਬਣਾਏ ਰੱਖਣ ਲਈ ਅੱਧਾ ਚਮਚ ਸੁੱਕਾ ਅਦਰਕ, ਚੁਟਕੀ ਹਿੰਗ ਅਤੇ ਸੇਂਧਾ ਨਮਕ, ਗਰਮ ਪਾਣੀ ਨਾਲ ਮਿਲਾ ਕੇ ਪੀਓ।
2. ਇਸ ਲਈ ਹਰੇ ਧਨੀਏ ਦੀ ਚਾਹ ਪੀਣੀ ਚਾਹੀਦੀ ਹੈ। ਇਸ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ ਅਤੇ ਗੈਸ ਵੀ ਨਹੀਂ ਬਣਦੀ।
3. ਰੋਜ਼ ਸਵੇਰੇ ਗਰਮ ਪਾਣੀ 'ਚ ਨਿੰਬੂ ਨਚੋੜ ਕੇ ਪੀਣ ਨਾਲ ਪੇਟ ਨਹੀਂ ਫੁੱਲਦਾ।
4. ਬਹੁਤ ਜ਼ਿਆਦਾ ਸੋਡੇ ਦੀ ਵਰਤੋਂ ਕਰਨ ਨਾਲ ਵੀ ਪੇਟ ਭਾਰਾ ਹੁੰਦਾ ਹੈ।
5. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਨਾਲ ਇਸ ਸਮੱਸਿਆ ਤੋਂ ਅਰਾਮ ਮਿਲਦਾ ਹੈ।
ਇਹ ਹੈ ਧਰਤੀ ਦਾ ਅਸਲੀ ਸਵਰਗ
NEXT STORY